Komal Bhav
Komal Bhav
This is a collection of poetry drenched in love and longing for the Almighty and memories of the experiences with the sangat of Bhai Randhir Singh, Bao Mal ji, and many other gursikhs. This composition, a labor of love by his daughter, Dr Simrata Kaur.
Bhai Harnam Singh, lovingly known as Komal ji, expressed his devotion to the Creator through his pen. A Punjabi poet, engineer and devout Sikh, Komal Ji was an inspirational personality who stood out for his blunt honesty and commitment to his principles. An admirer of Bhai Vir Singh Ji and endeared to Bhai Sahib Bhai Randhir Singh Ji, Bhai Harnam Singh revelled in the teachings of Gurbani and Sadh Sangat. His first publication, Ganjnama, reveal his profound understanding of Bhai Nand Lal Ji’s bani, as well his art and mastery over Pharsi and Punjabi language. Komal Bhav is a compilation of his poetry and writings, his conversations with the Karta Purakh, and his experiences in the sangat of Gurmukh Sikhs, fully capturing his overflowing love and awe of Vaheguru. His writings are insightful, spiritual, lyrical, and devotional.
ਇਹ ਕਿਤਾਬ ਸ੍ਰੀ ਮਾਨ ਭਾਈ ਹਰਨਾਮ ਸਿੰਘ ‘ਕੋਮਲ’ ਜੀ ਦੀਆਂ ਰਚਿਤ ਕਵਿਤਾਵਾਂ, ਦਿਲ ਦੇ ਵਲਵਲੇ, ਕਾਦਿਰ ਦੀ ਕੁਦਰਤ ਨੂੰ ਮਾਣਦੇ ਉਸ ਕਰਤੇ ਨਾਲ ਹੀ ਗੁਫਤਗੂ ਕਰਦੇ ਦਿਲ ਨੂੰ ਛੋਹ ਜਾਣ ਵਾਲੀਆਂ ਰਚਨਾਵਾਂ ਦਾ ਸੰਗ਼ਰਹਿ ਹੈ। ਕੋਮਲ ਜੀ ਦੀ ਕਲਮ ਦੀ ਉਡਾਰੀ ਕੇਵਲ ਇਕ ਕਵੀ ਦੇ ਖਿਆਲਾਂ ਤਕ ਹੀ ਸੀਮਤ ਨਹੀ ਬਲਕਿ ਉਨਾਂ ਦੀ ਅਨੂਠੀ ਰੂਹਾਨੀ ਅਵਸਥਾ ਦੀ ਪ੍ਰਤੀਕ ਹਨ।
ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਤੇ ਹੋਰ ਗੁਰੂ ਤੋਂ ਵਰੋਸਾਇਆਂ ਦੀ ਨਿਘੀ ਸੰਗਤ ਵਿਚ ਗੁਰਬਾਣੀ ਵਿਚ ਗੜ੍ਹੂੰਦ, ਕੁਦਰਤ ਦੇ ਕਾਦਰ ਨਾਲ ਰੂਬਰੂ ਹੋ ਅਪਣੀ ਕਲਮ ਨਾਲ ਲਿਖੀਆਂ ਇਹ ਨਜ਼ਮਾਂ ਅਪਣੇ ਪ੍ਰਭੂ ਪ੍ਰਤੀ ਸਚੀ ਪ੍ਰੀਤ ਉਜਾਗਰ ਕਰਦੀਆਂ ਹਨ। ਭਾਈ ਨੰਦ ਲਾਲ ਜੀ ਦੀਆਂ ਕੁਝ ਗ਼ਜ਼ਲਾਂ ਦਾ ਪੰਜਾਬੀ ਕਾਵਿ ਵਿਚ ਤਰਜਮਾ ਵੀ ਸ਼ੁਰੂ ਕੀਤਾ ਜੋ ਸੰਪੂਰਨ ਨਾ ਹੋ ਸਕਿਆ। ਭਾਈ ਨੰਦ ਲਾਲ ਜੀ ਦੇ ਗੰਜਨਾਮੇ ਦਾ ਪੰਜਾਬੀ ਕਵਿਤਾ ਵਿਚ ਤਰਜਮਾ ਇਕ ਵਖਰੇ ਕਿਤਾਬਚੇ ਵਿਚ ਉਪਲਬਧ ਹੈ।